ਨੂਰ ਤੇ ਜਾਨੀ
ਇੱਕ ਪੇਜ 'ਤੇ ਆਉਂਦੀ ਨੂਰ ਸੀ, ਖੁਸ਼ੀਆਂ ਨਾਲ ਭਰਪੂਰ ਸੀ,
ਜਾਨੀ ਹਸਾਉਂਦਾ ਰੋਜ਼ ਰਾਤ, ਗ਼ਮਾਂ ਤੋਂ ਰਹਿੰਦੀ ਦੂਰ ਸੀ।
ਫਿਰ ਆਇਆ ਇੱਕ ਸ਼ਖ਼ਸ ਉੱਥੇ, ਜੋ ਰੋਣੇ ਰੋਜ਼ ਸੁਣਾਉਂਦਾ ਸੀ,
ਪੁਰਾਣੇ ਜ਼ਖ਼ਮ ਉਚੇੜ ਕੇ, ਬਸ ਉਸ ਨੂੰ ਪਿਆ ਰੁਆਉਂਦਾ ਸੀ।
ਉਹ ਸੁਣ-ਸੁਣ ਗੱਲਾਂ ਦੁੱਖ ਦੀਆਂ, ਖ਼ੁਦ ਹੀ ਉਦਾਸ ਹੋ ਗਈ,
ਜੋ ਹੱਸਦੀ-ਖੇਡਦੀ ਰਹਿੰਦੀ ਸੀ, ਅੱਜ ਗ਼ਮਾਂ ਦੇ ਪਾਸ ਹੋ ਗਈ।
ਜਾਨੀ ਨੂੰ ਭਾਉਂਦੇ ਨਾ ਰੋਣੇ, ਨਾ ਝੂਠੇ ਹੰਝੂ ਵਹਾਉਣੇ,
ਕਿਉਂਕਿ ਬੰਦੇ ਦੇ ਆਪਣੇ ਕਰਮ ਹੀ, ਬਣਦੇ ਨੇ ਦੁੱਖਾਂ ਦੇ ਪਰਾਹੁਣੇ।
ਰੱਬ ਤਾਂ ਹਮੇਸ਼ਾ ਚਾਹੁੰਦਾ ਹੈ, ਬੰਦਾ ਖੁਸ਼ੀਆਂ ਮਾਣੇ,
ਪਰ ਸ਼ੁਕਰ ਨਾ ਕਰਕੇ ਬੰਦਾ, ਬਸ ਕਮੀਆਂ ਹੀ ਪਛਾਣੇ।
ਜਦ ਰੱਬ ਤੋਂ ਸ਼ਿਕਵੇ ਵਧ ਜਾਵਣ, ਫਿਰ ਰੱਬ ਵੀ ਰੁੱਸ ਜਾਂਦਾ ਏ,
ਤੇ ਰੱਬ ਦਾ ਪਿਆਰਾ ਬੰਦਾ ਵੀ, ਫਿਰ ਦੂਰ ਕਿਤੇ ਲੁਕ ਜਾਂਦਾ ਏ।
ਇਸੇ ਲਈ ਮੁੜ ਨਾ ਆਇਆ ਜਾਨੀ, ਉਹ ਰਾਹ ਹੀ ਛੱਡ ਗਿਆ,
ਤੇ ਨੂਰ ਦੇ ਹਾਸਿਆਂ ਦਾ, ਜਿਵੇਂ ਸਾਹ ਹੀ ਕੱਢ ਗਿਆ।
ਹੁਣ ਲੱਭਦੀ ਫਿਰੇ ਉਹ ਠਹਾਕੇ, ਜੋ ਕਦੇ ਰਾਤਾਂ ਨੂੰ ਲਾਉਂਦੀ ਸੀ,
ਪਰ ਮੁੜ ਨਾ ਮਿਲੀ ਉਹ ਖ਼ੁਸ਼ੀ, ਜੋ ਜਾਨੀ ਦੇ ਨਾਲ ਪਾਉਂਦੀ ਸੀ।
ਨੂਰ ਨੂੰ ਸਿੱਖਣਾ ਚਾਹੀਦਾ ਏ, ਕੋਮਲ ਦੀ ਸੋਚ ਪਿਆਰੀ ਤੋਂ,
ਕਿ ਰੱਬ ਨੇ ਜਾਨੀ ਭੇਜਿਆ ਏ, ਕੱਢਣ ਲਈ ਲਾਚਾਰੀ ਤੋਂ।
"ਮੈਂ ਹੱਸ ਕੇ ਜ਼ਿੰਦਗੀ ਜੀਵਾਂਗੀ, ਭਾਵੇਂ ਲੱਖ ਮੁਸੀਬਤ ਆ ਜਾਵੇ,
ਹਰ ਦੁੱਖ ਨਾਲ ਕੱਲੀ ਲੜ ਲਵਾਂਗੀ, ਬਸ ਰੱਬ ਮੇਰਾ ਮੁਸਕਰਾ ਜਾਵੇ।"
© 2026 Hdsmit Rooh-e-Sukoon — A Unit of Hargun Dushyant Suresh Majesty Infra & Trading Pvt. Ltd. All Rights Reserved.
اِک پیج پہ آتی نُور تھی، خوشیوں سے وہ معمور تھی،
جانی ہنساتا روز شب، غم سے ہمیشہ دُور تھی۔
پھر آیا اِک شخص وہاں، جو رونے روز سناتا تھا،
ماضی کے زخم کُرید کر، بس اُس کو خوب رُلاتا تھا۔
وہ سُن سُن باتیں درد کی، خود بھی اُداس ہو گئی،
جو ہنستی کھِلتی رہتی تھی، اب غم کے پاس ہو گئی۔
جانی کو بھاتے نہ رونے، نہ جھوٹے آنسو بہانے،
انساں کے اپنے کرم ہی، بنتے ہیں دکھ کے بہانے۔
رب تو ہمیشہ چاہتا ہے، بندہ خوشیاں پائے،
پر شکر نہ کر کے آدمی، بس کمیاں ہی گِنوائے۔
جب رب سے شکوے بڑھ جائیں، پھر رب بھی رُوٹھ جاتا ہے،
اور رب کا پیارا بندہ بھی، پھر دُور کہیں چُھپ جاتا ہے۔
اِس واسطے لوٹا نہ جانی، وہ راہ ہی چھوڑ گیا،
اور نُور کے سب قہقہوں کا، گویا رشتہ توڑ گیا۔
اب ڈھونڈتی پھرتی ہے ہنسی، جو راتوں کو لگاتی تھی،
پر پھر نہ مِلی وہ خوشی، جو جانی کے سنگ پاتی تھی۔
نُور کو سیکھنا چاہیے، کومل کی سوچ پیاری سے،
کہ رب نے جانی بھیجا ہے، نکالنے کو لاچاری سے۔
"میں ہنس کے جیون جی لوں گی، چاہے لاکھ مصیبت آ جائے،
ہر دُکھ سے تنہا لڑ لوں گی، بس رب میرا مسکرا جائے
2026 Hargun Dushyant Suresh Majesty Infra & Trading Pvt. Ltd. (Hdsmit Rooh-e-Sukoon). All Rights Reserved.
