ਬੂਟੇ ਦੇ ਥੱਲੇ
ਤੂੰ ਪੁੱਛਦੀ ਹੁੰਦੀ ਸੀ, ਮੈਂ ਦਰੱਖਤਾਂ ਦੇ ਥੱਲੇ, ਬੂਟਿਆਂ ਦੇ ਕੋਲ ਜਾ ਕੇ ਹੀ ਕਿਉਂ ਵੀਡੀਓ ਕਾਲ ਕਰਦਾ ਸੀ? ਜਵਾਬ ਅੱਜ ਵੀ ਉਹੀ ਏ, ਮੈਂ ਤੈਨੂੰ ਉਹ ਬੂਟੇ ਵਿਖਾਉਣਾ ਚਾਹੁੰਦਾ ਸੀ, ਜਿਨ੍ਹਾਂ ਦੇ ਵਿਚ ਕੁਦਰਤ ਦਾ ਸੋਹਣਾ ਨਜ਼ਾਰਾ ਵੱਸਦਾ ਸੀ। ਮੈਂ ਚਾਹੁੰਦਾ ਸੀ, ਤੂੰ ਵੀ ਉਹ ਹੁਸਨ ਵੇਖੇਂ, ਜੋ ਮੈਂ ਆਪਣੀਆਂ ਅੱਖਾਂ ਨਾਲ ਵੇਖ ਕੇ ਮਹਿਸੂਸ ਕਰਦਾ ਸੀ, ਸ਼ਾਇਦ ਉਹਨਾਂ ਹਰੀਆਂ ਸ਼ਾਖਾਂ, ਉਹਨਾਂ ਖ਼ਾਮੋਸ਼ ਪੱਤਿਆਂ ਵਿੱਚ, ਮੈਨੂੰ ਰੱਬ ਦੀ ਇੱਕ ਝਲਕ ਨਜ਼ਰ ਆਉਂਦੀ ਸੀ। ਤੇ ਜਦੋਂ ਤੂੰ ਮੈਨੂੰ ਪਹਿਲੀ ਵਾਰੀ ਲਾਈਵ ਵੇਖਿਆ ਸੀ, ਉਹ ਪਲ ਵੀ ਮੇਰੇ ਲਈ ਕਿਸੇ ਸੋਹਣੇ ਸੁਪਨੇ ਤੋਂ ਘੱਟ ਨਹੀਂ ਸੀ, ਪਰ ਮੈਂ ਚਾਹੁੰਦਾ ਸੀ, ਤੂੰ ਸਿਰਫ਼ ਮੈਨੂੰ ਨਹੀਂ, ਮੇਰੇ ਆਲੇ-ਦੁਆਲੇ ਵੱਸਦੀ ਕੁਦਰਤ ਨੂੰ ਵੀ ਵੇਖੇਂ। ਕਿਉਂਕਿ ਇੱਕ ਦਿਨ, ਮੈਂ ਤੈਨੂੰ ਰੱਬ ਦੇ ਸੋਹਣੇ ਘਰ ਵਿੱਚ ਵੀ ਮਿਲਣਾ ਚਾਹੁੰਦਾ ਹਾਂ, ਜਿੱਥੇ ਨਾ ਕੋਈ ਦੂਰੀ ਹੋਵੇਗੀ, ਨਾ ਕੋਈ ਅਧੂਰਾਪਣ, ਨਾ ਸਮੇਂ ਦੀ ਕੈਦ, ਨਾ ਦੁਨੀਆਂ ਦੇ ਬੰਧਨ। ਤੇ ਉੱਥੋਂ ਦਾ ਨਜ਼ਾਰਾ ਵੀ ਏਹੋ ਜਿਹਾ ਸੋਹਣਾ ਹੋਵੇਗਾ, ਜਿਹੜਾ ਮੈਂ ਅੱਜ ਤੋਂ ਤੈਨੂੰ ਬੂਟਿਆਂ ਦੇ ਥੱਲੇ ਵਿਖਾਉਣਾ ਚਾਹੁੰਦਾ ਸੀ, ਫ਼ਰਕ ਸਿਰਫ਼ ਏਨਾ ਹੋਵੇਗਾ, ਅੱਜ ਅਸੀਂ ਕੁਦਰਤ ਦੇ ਨਜ਼ਾਰੇ ਵੀਡੀਓ ਕਾਲ ਉੱਤੇ ਵੇਖਦੇ ਹਾਂ, ਉੱਥੇ ਰੱਬ ਦੇ ਘਰ ਵਿੱਚ, ਸ਼ਾਇਦ ਹਰ ਨਜ਼ਾਰਾ ਆਪਣੀ ਜ਼ਾਤ ਵਿੱਚ ਇੱਕ ਦੁਆ ਹੋਵੇਗਾ। © 2026 HDSMIT – Rooh-e-Sukoon | Owned & Copyrighted by Hargu...