ਰੂਹ-ਏ-ਸੁਕੂਨ: ਤੇਰਾ ਪਿਆਰ ਬੜਾ ਹੀ ਕੋਮਲ ਏ
ਤੇਰਾ ਪਿਆਰ ਬੜਾ ਹੀ ਕੋਮਲ ਏ, ਐਨਾ ਕੋਮਲ ਕਿ ਤੈਨੂੰ ਵੇਖ ਕੇ ਹੀ ਜ਼ਿੰਦਗੀ ਹੱਸ ਪੈਂਦੀ ਏ, ਤੂੰ ਹੀ ਮੇਰੀ ਮੰਜ਼ਿਲ ਤੇ ਤੂੰ ਹੀ ਮੇਰੀ ਹਰ ਖ਼ੁਸ਼ੀ ਏ। ਪਰ ਮੈਨੂੰ ਪਤਾ ਏ ਤੈਨੂੰ ਕਿਸ ਗੱਲ ਦਾ ਗ਼ਮ ਏ, ਕਿ ਜਾਨੀ ਮੈਨੂੰ ਸ਼ਾਇਰੀ ਬੋਲ ਕੇ ਕਿਉਂ ਨਹੀਂ ਸੁਣਾਉਂਦਾ। ਤੈਨੂੰ ਕੀ ਦੱਸਾਂ, ਨਵੀਂ ਲਿਖੀ ਸ਼ਾਇਰੀ ਇੱਕ ਦਮ ਨਹੀਂ ਪੜ੍ਹੀ ਜਾਂਦੀ, ਤੇ ਮੈਨੂੰ ਦੂਜਿਆਂ ਵਾਂਗ ਦੂਜਿਆਂ ਦੀ ਸ਼ਾਇਰੀ ਰਟਨੀ ਨਹੀਂ ਆਉਂਦੀ। ਮੈਂ ਜੋ ਮਹਿਸੂਸ ਕਰਦਾ ਹਾਂ, ਬੱਸ ਉਹੀ ਲਿਖ ਦਿੰਦਾ ਹਾਂ, ਇਹਨਾਂ ਜਜ਼ਬਾਤਾਂ ਨੂੰ ਸੁਣਨ ਦੀ ਨਹੀਂ, ਬੱਸ ਮਹਿਸੂਸ ਕਰਨ ਦੀ ਲੋੜ ਪੈਂਦੀ ਏ।" "ਤੇਰੀ ਆਵਾਜ਼ ਜਦੋਂ ਮੈਂ ਰਿਕਾਰਡਿੰਗ 'ਤੇ ਲਾ ਕੇ ਸੁਣਦਾ ਹਾਂ, ਮੇਰੇ ਦਿਲ ਨੂੰ ਇੰਝ ਲੱਗਦਾ ਏ ਜਿਵੇਂ ਕੋਲ ਬਹਿ ਕੇ ਤੂੰ ਲੋਰੀਆਂ ਸੁਣਾਉਂਦੀ ਏ, ਜਿਵੇਂ ਛੋਟੇ ਬੱਚਿਆਂ ਨੂੰ ਕੋਈ ਮਾਂ ਪਿਆਰ ਨਾਲ ਸੁਆਉਂਦੀ ਏ। ਤੇਰਾ ਤੇ ਮੇਰਾ ਰਿਸ਼ਤਾ ਐਵੇਂ ਨਾ ਸਮਝੀਂ ਕਿ ਲੋਕਾਂ ਵਾਂਗੂੰ ਕਦੇ ਵੀ ਟੁੱਟ ਸਕਦਾ ਏ, ਤੂੰ ਨਾ ਮੈਨੂੰ ਵੇਖਿਆ, ਨਾ ਮੈਂ ਤੈਨੂੰ ਵੇਖਿਆ, ਓ ਕਮਲੀਏ, ਮੈਂ ਤੈਨੂੰ ਆਪਣੇ ਨਾਲ ਰੱਬ ਦੇ ਘਰ ਵਿੱਚ ਵੇਖਿਆ। ਇਸ ਦੁਨੀਆ 'ਤੇ ਅੱਜ ਕਿਸੇ ਨੇ ਆਉਣਾ ਏ ਤੇ ਕੱਲ੍ਹ ਕਿਸੇ ਨੇ ਜਾਣਾ ਏ, ਐਵੇਂ ਹੀ ਰੱਬ ਦੀ ਇਬਾਦਤ ਕਰਦੇ ਰਹੋ, ਕੀ ਪਤਾ ਦੂਜਾ ਕੀ, ਹਰ ਜਨਮ ਰੱਬ ਨੇ ਸਾਨੂੰ ਇੱਕ-ਦੂਜਿਆਂ ਦੇ ਨਾਲ ਹੀ ਕਰ ਦੇਣਾ ਏ। ਅੱਜ ਭਾਵੇਂ ਮੈਂ ਅੱਡ ਹਾਂ ਤੇ ਤੂੰ ਅੱਡ ਹੈਂ, ਪਰ ਰੱਬ ਦੇ ਘਰ 'ਚ ਅਸੀਂ ਦੋ...